Home » Punjab » America ਵਿਚ ਪੰਜਾਬੀ ਨੇ ਵਸਾ ਦਿੱਤਾ Panjab | ਤੂਤਾਂ ਵਾਲਾ ਖੂਹ

America ਵਿਚ ਪੰਜਾਬੀ ਨੇ ਵਸਾ ਦਿੱਤਾ Panjab | ਤੂਤਾਂ ਵਾਲਾ ਖੂਹ

ਜਾਬ ਦੀ ਧਰਤੀ ਜਿਸ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਹੋਲੀ ਹੋਲੀ ਬਣਦੇ ਗਏ ਮਾੜੇ ਹਾਲਾਤ ਕਾਰਨ ਪੰਜਾਬ ਦੀ ਧਰਤੀ ਤੋਂ ਪਾਣੀ ਦਾ ਪੱਧਰ ਇੰਨਾ ਹੇਠਾਂ ਚਲਾ ਗਿਆ ਕਿ ਪੰਜਾਬ ‘ਚੋਂ ਟਿੰਡਾਂ ਵਾਲੇ ਖੂਹ ਪੂਰੀ ਤਰ੍ਹਾਂ ਅਲੋਪ ਹੋ ਗਏ। ਪੰਜਾਬ ‘ਚ ਕਿਸੇ ਸਮੇਂ ਪਾਣੀ ਦਾ ਮੁੱਖ ਸਰੋਤ ਖੂਹ ਹੁੰਦੇ ਸਨ ਤੇ ਟਿੰਡਾਂ ਵਾਲੇ ਖੂਹਾਂ ‘ਤੇ ਹਲਟਾਂ ਚੱਲਦੀਆਂ ਸਨ। ਇਨ੍ਹਾਂ ਹਲਟੀਆਂ ਨਾਲ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਸੀ ਜੋ ਕਿ 24 ਘੰਟੇ ਮੁਹੱਈਆ ਹੁੰਦਾ ਸੀ।
ਇਸ ਨਾਲ ਕਿਸਾਨ ਫਸਲਾਂ ਦਾ ਪਾਲਣ ਪੋਸ਼ਣ ਤਾਂ ਕਰਦੇ ਹੀ ਸਨ ਤੇ ਪੀਣ ਲਈ ਵੀ ਇਨ੍ਹਾਂ ਖੂਹਾਂ ਤੋਂ ਹੀ ਪਾਣੀ ਲਿਆ ਜਾਂਦਾ ਸੀ। ਇਸ ਦੇ ਨਾਲ ਪਸ਼ੂਆਂ ਲਈ ਵੀ ਇਨਾਂ ਖੂਹਾਂ ਤੋਂ ਹੀ ਪਾਣੀ ਲਿਆ ਜਾਂਦਾ ਸੀ ਪਰ ਇਹ ਹੁਣ ਖੂਹ ਪੂਰੀ ਤਰ੍ਹਾਂ ਅਲੋਪ ਹੋ ਕੇ ਰਹਿ ਗਏ ਹਨ। ਜੇਕਰ ਕਿਤੇ ਕੋਈ ਖੂਹ ਨਜ਼ਰ ਵੀ ਆਉਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ ਜਾਂ ਉਸ ਨੂੰ ਮਿੱਟੀ ਆਦਿ ਨਾਲ ਭਰ ਦਿੱਤਾ ਗਿਆ ਹੈ। ਪੰਜਾਬ ਦਾ ਸੱਭਿਆਚਾਰ ਟਿੰਡਾਂ ਵਾਲੇ ਖੂਹਾਂ ਕਾਰਨ ਵੀ ਜਾਣਿਆ ਜਾਂਦਾ ਸੀ ਪਰ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਇਹ ਟਿੰਡਾਂ ਵਾਲੇ ਖੂਹ ਪੂਰੀ ਤਰ੍ਹਾਂ ਅਲੋਪ ਹੋ ਕੇ ਰਹਿ ਗਏ ਹਨ।– ਕਿਵੇਂ ਚੱਲਦੇ ਸਨ ਟਿੰਡਾਂ ਵਾਲੇ ਇਹ ਖੂਹ..Image result for old well punjab
ਇਨ੍ਹਾਂ ਖੂਹਾਂ ਨੂੰ ਦੋ ਬਲਦਾਂ ਦੁਆਰਾ ਚਲਾਇਆ ਜਾਂਦਾ ਸੀ। ਦੋ ਪਸ਼ੂ ਇਕ ਗੇੜੀ ਨੂੰ ਚਲਾਉਂਦੇ ਸਨ ਤੇ ਉਸ ਗੇੜੀ ਦਾ ਦੂਸਰਾ ਸਿਰਾ ਖੂਹ ‘ਤੇ ਹੁੰਦਾ ਸੀ। ਖੂਹ ਉਪਰਲੇ ਸਿਰੇ ਨਾਲ ਲੋਹੇ ਦੀ ਟਿੰਡਾਂ (ਜੋ ਕਿ ਇਕ ਭਾਂਡੇ ਵਾਂਗ ਹੁੰਦੀਆਂ ਸਨ) ਦੀ ਮਾਲਾ ਬਣੀ ਹੁੰਦੀ ਸੀ।.ਇਹ ਟਿੰਡਾਂ ਦੀ ਮਾਲਾ ਗੇੜੀ ਨਾਲ ਘੁੰਮਦੀ ਸੀ, ਜਿਸ ਨਾਲ ਟਿੰਡਾਂ ਪੁਠੀਆਂ ਖੂਹ ਅੰਦਰ ਜਾਂਦੀਆਂ ਤੇ ਸਿੱਧੀਆਂ ਹੋ ਕੇ ਪਾਣੀ ਭਰ ਕੇ ਵਾਪਸ ਬਾਹਰ ਆ ਜਾਂਦੀਆਂ ਸਨ। ਜਦੋਂ ਟਿੰਡਾਂ ਉਪਰ ਆ ਘੁੰਮਦੀਆਂ ਤਾਂ ਟਿੰਡਾਂ ‘ਚ ਭਰਿਆ ਪਾਣੀ ਬਾਹਰ ਹਲਟੀ ‘ਚ ਆ ਡਿੱਗਦਾ ਸੀ। ਇਹ ਪਾਣੀ ਖੇਤਾਂ ਨੂੰ ਜਾਂਦਾ ਸੀ ਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਸੀ। ਪੰਜਾਬ ਦਾ ਹਜ਼ਾਰਾਂ ਸਾਲ ਪੁਰਾਣਾ ਇਹ ਸੱਭਿਆਚਾਰ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ ਖਾਸ ਤੌਰ ‘ਤੇ ਜੇਕਰ ਦੋਆਬੇ ਦੀ ਗੱਲ ਕਰੀਏ ਤੇ ਕਿਤੇ ਵੀ ਇਹ ਖੂਹ ਨੂੰ ਨਜ਼ਰ ਨਹੀਂ ਆ ਰਹੇ ਹਨ।- ਜਲ ਸਪਲਾਈ ਵਿਭਾਗ ਦੀ ਅਣਦੇਖੀ ਕਾਰਨ ਹੋ ਰਹੀ ਪਾਣੀ ਦੀ ਬਰਬਾਦੀ..
ਪਾਣੀ ਦੀ ਬਰਬਾਦੀ ਲਈ ਵਾਟਰ ਸਪਲਾਈ ਵਿਭਾਗ ਵੀ ਜ਼ਿਆਦਾਤਰ ਜ਼ਿੰਮੇਵਾਰ ਨਜ਼ਰ ਆ ਰਿਹਾ ਹੈ ਕਿਉਂਕਿ ਵਾਟਰ ਸਪਲਾਈ ਵਿਭਾਗ ਵੱਲੋਂ ਹਰ ਪਿੰਡ ‘ਚ ਪਾਣੀ ਦੀਆਂ ਟੈਂਕੀਆਂ ਉਸਾਰ ਦਿੱਤੀਆਂ ਗਈਆਂ ਤੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਗਈ। ਪਰ ਪਿੰਡਾਂ ‘ਚ ਜਾ ਕੇ ਪੜਤਾਲ ਕੀਤੀ ਜਾਵੇ ਤਾਂ ਬਹੁਤੇ ਘਰਾਂ ‘ਚ ਜਾਂ ਚੌਕਾਂ ‘ਚ ਲੱਗੀਆਂ ਪਾਣੀ ਸਪਲਾਈ ਦੀਆਂ ਪਾਈਪਾਂ ਦੇ ਅੱਗੇ ਟੁਟੀਆਂ ਹੀ ਨਹੀਂ ਲੱਗੀਆਂ ਹਨ, ਜਿਸ ਕਾਰਨ ਹਜ਼ਾਰਾਂ ਲਿਟਰ ਪਾਣੀ ਬਰਬਾਦ ਹੋ ਜਾਂਦਾ ਹੈ।
ਪਿੰਡਾਂ ‘ਚ ਟੂਟੀਆਂ ਨੂੰ ਮੀਟਰ ਨਾ ਲੱਗਣਾ ਵੀ ਪਾਣੀ ਦੀ ਬਰਬਾਦੀ ਦਾ ਵੱਡਾ ਕਾਰਨ ਹੈ। ਜੇਕਰ ਮੀਟਰ ਲਗਾ ਕੇ ਰੀਡਿੰਗ ਦੇ ਹਿਸਾਬ ਨਾਲ ਖਪਤਕਾਰਾਂ ਵਲੋਂ ਬਿਲਾਂ ਦੀ ਵਸੂਲੀ ਕੀਤੀ ਜਾਵੇ ਤਾਂ ਲੋਕ ਪਾਣੀ ਦੀ ਦੁਰਵਰਤੋਂ ਕਰਨ ਤੋਂ ਹਟ ਸਕਦੇ ਹਨ। ਜੇਕਰ ਇਹੀ ਹਾਲਾਤ ਰਹੇ ਤਾਂ ਕੋਈ ਸ਼ੱਕ ਨਹੀਂ ਕਿ ਸਮੇਂ ਤੋਂ ਪਹਿਲਾਂ ਹੀ ਸਾਡਾ ਜੀਵਨ ਬਿਨਾਂ ਪਾਣੀ ਤੋਂ ਰਹਿ ਜਾਵੇਗਾ। ਸਰਕਾਰ ਨੂੰ ਤੁਰੰਤ ਵਾਟਰ ਮੀਟਰ ਪਾਲਿਸੀ ਵੱਲ ਧਿਆਨ ਦੇਣਾ ਚਾਹੀਦਾ ਹੈ।
ਜੇਕਰ ਅਸੀਂ ਮਨੁੱਖਤਾ ਦਾ ਭਲਾ ਚਾਹੁੰਦੇ ਹਾਂ ਤਾਂ ਪੰਜਾਬ ਨੂੰ ਅੱਜ ਬਿਜਲੀ ਦੇ ਮੀਟਰਾਂ ਨਾਲੋਂ ਵੀ ਜ਼ਿਆਦਾ ਲੋੜ ਪਾਣੀ ਦੇ ਮੀਟਰਾਂ ਦੀ ਹੈ। ਇਸ ਲਈ ਤੁਰੰਤ ਪਾਣੀ ਦੇ ਮੀਟਰ ਲਗਾਏ ਜਾਣ ਤਾਂ ਜੋ ਜ਼ਮੀਨ ਹੇਠਾਂ ਪਾਣੀ ਦਾ ਜੋ ਭੰਡਾਰ ਬਚਿਆ ਹੈ ਅਸੀਂ ਉਸ ਨੂੰ ਬਚਾਉਣ ‘ਚ ਕਾਮਯਾਬ ਹੋ ਸਕੀਏ।

Check Also

College ਦੀਆਂ ਕੁੜੀਆਂ ਨੂੰ ਕਰਦਾ ਸੀ ਤੰਗ | Driver ਬੀਬੀ ਨੇ ਚੰਗਾ ਸਬਕ ਦਿੱਤਾ

ਛੇੜਖਾਨੀ ਦੀਆਂ ਘਟਨਾਵਾਂ ਸਮਾਜ ਵਿਚ ਨਿੱਤ ਵਾਪਰਦੀਆਂ ਹਨ। ਗੀਤ-ਫ਼ਿਲਮਾਂ-ਨਾਟਕ ਜਿਨਾਂ ਵਿਚ ਦਿਖਾਏ ਜਾਂਦੇ ਅਜਿਹੇ ਦ੍ਰਿਸ਼ …

Leave a Reply

Your email address will not be published. Required fields are marked *