Home » news » Amazon ਜੰਗਲਾਂ ਚ ਲੱਗੀ ਅੱਗ | Hollywood Actor ਨੇ ਦਿੱਤੇ 5 ਮਿਲੀਅਨ ਡਾਲਰ

Amazon ਜੰਗਲਾਂ ਚ ਲੱਗੀ ਅੱਗ | Hollywood Actor ਨੇ ਦਿੱਤੇ 5 ਮਿਲੀਅਨ ਡਾਲਰ

ਇੱਕ ਪਾਸੇ ਜਿੱਥੇ ਵਿਸ਼ਵ ਭਰ ਵਿਚ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਲੈ ਕੇ ਵੱਡੇ ਹੰਭਲੇ ਮਾਰੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਇਕ ਬੇਹੱਦ ਡਰਾਵਣੀ ਘਟਨਾ ਸਾਹਮਣੇ ਆਈ ਹਨ। ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਦਰਅਸਲ ਦੁਨੀਆ ਦੇ ਸਭ ਤੋਂ ਰੇਨ ਫਾਰੈਸਟ ਅਤੇ ਬ੍ਰਾਜ਼ੀਲ ਵਿਖੇ ਸਥਿਤ ਐਮਾਜ਼ੋਨ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਜਿਸ ਨਾਲ ਜਿੱਥੇ ਵੱਡੀ ਗਿਣਤੀ ਵਿਚ ਪੇੜ ਪੌਦੇ ਸੜ ਕੇ ਸੁਆਹ ਰਹੇ ਹਨ। ਉਥੇ ਹੀ ਬਹੁਤ ਸਾਰੇ ਜੀਵ ਜੰਤੂ ਵੀ ਇਸ ਭਿਆਨਕ ਅੱਗ ਦੀ ਭੇਂਟ ਚੜ੍ਹ ਰਹੇ ਹਨ। ਧਰਤੀ ਦੀ 20 ਫ਼ੀਸਦੀ ਆਕਸੀਜਨ ਦੇਣ ਵਾਲੇ ਐਮਾਜ਼ੋਨ ਦੇ ਜੰਗਲਾਂ ‘ਚ ਬੀਤੇ ਦੋ ਹਫ਼ਤਿਆਂ ਤੋਂ ਲੱਗੀ ਅੱਗ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਨ੍ਹਾਂ ਜੰਗਲਾਂ ਦਾ 60 ਫ਼ੀਸਦੀ ਹਿੱਸਾ ਬ੍ਰਾਜ਼ੀਲ ‘ਚ ਪੈਂਦਾ ਹੈ। ਇਸ ਮੌਕੇ ਦੁਨੀਆ ਦੀਆਂ ਕਈ ਹਸਤੀਆਂ ਨੇ ਇਹਨਾਂ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੇ ਚਲ ਰਹੇ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਹੈ। ਹਾਲੀਵੁਡ ਅਦਾਕਾਰ ਲਿਓਨਾਰਡੋ ਡਿਕੇਪ੍ਰੀਓ ਨੇ amazon ਦੇ ਜੰਗਲਾਂ ਨੂੰ ਬਚਾਉਣ ਲਈ 5 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਲਿਓਨਾਰਡੋ ਦੀ ਮਾਂ ਪੈਗੀ ਡਿਕੇਪ੍ਰੀਓ ਨੇ ਸਿੱਖ ਧਰਮ ਧਾਰਨ ਕੀਤਾ ਹੈ ਤੇ ਉਹ ਸਿਰ ਤੇ ਦਸਤਾਰ ਸਜਾਉਂਦੀ ਹੈ। ਇਸ ਅੱਗ ਨਾਲ ਸਾਓ ਪਾਓਲੋ ਸਮੇਤ ਬ੍ਰਾਜ਼ੀਲ ਦੇ ਕਈ ਸ਼ਹਿਰ ਤੇ ਆਲੇ ਦੁਆਲੇ ਦੇ ਦੇਸ਼ ਵੀ ਪ੍ਰਭਾਵਿਤ ਹੋਏ ਹਨ। Image result for amazon hollywood actor fireਐਮਾਜ਼ੋਨ ‘ਚ ਲੱਗੀ ਅੱਗ ਕਾਰਨ ਪੇਰੂ ਵੀ ਹਾਈ ਅਲਰਟ ‘ਤੇ ਹੈ। ਦੱਖਣੀ ਅਮਰੀਕੀ ਦੇਸ਼ ਪਰਾਗਵੇ ਤੇ ਬੋਲੀਵੀਆ ਦੇ ਹਿੱਸੇ ‘ਚ ਆਉਣ ਵਾਲੇ ਵਰਖਾ ਵਣਾਂ ‘ਚ ਵੀ ਅੱਗ ਨਾਲ ਵੱਡਾ ਨੁਕਸਾਨ ਹੋਇਆ ਹੈ। ਅੱਗ ਇੰਨੀ ਜ਼ਿਆਦਾ ਭਿਆਨਕ ਹੈ ਕਿ ਇਸ ਨਾਲ ਫੈਲੇ ਧੂੰਏ ਦੀ ਵਜ੍ਹਾ ਨਾਲ ਬ੍ਰਾਜ਼ੀਲ ਦਾ ਇਕ ਸ਼ਹਿਰ ਹੀ ਹਨ੍ਹੇਰੇ ਵਿਚ ਡੁੱਬ ਗਿਆ ਹੈ। ਦੱਖਣ ਅਮਰੀਕੀ ਦੇਸ਼ ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਦੇ ਨੇੜੇ ਅੱਗ ਨੇ ਕਾਫ਼ੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਐਮਾਜ਼ੋਨ ਅਤੇ ਰੋਂਡਾਨੀਆ ਦੇ ਸੂਬਿਆਂ ਵਿਚ ਲੱਗੀ ਅੱਗ ਤੋਂ ਨਿਕਲਣ ਵਾਲੀਆਂ ਤੇਜ਼ ਹਵਾਵਾਂ ਨੇ 2700 ਕਿਲੋਮੀਟਰ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਸਾਓ ਪਾਓਲ ਸ਼ਹਿਰ ਦਾ ਤਾਂ ਆਲਮ ਇਹ ਐ ਕਿ ਉਥੇ ਧੂੰਏਂ ਦੀ ਵਜ੍ਹਾ ਨਾਲ ਦਿਨ ਵਿਚ ਹੀ ਹਨ੍ਹੇਰਾ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸ਼ਵ ਦੇ ਸਭ ਤੋਂ ਵੱਡੇ ਜੰਗਲ ਨੂੰ ਇਹ ਅੱਗ ਕਰੀਬ ਦੋ ਹਫ਼ਤਿਆਂ ਤੋਂ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਅਜੇ ਤਕ ਇੰਟਰਨੈਸ਼ਨਲ ਮੀਡੀਆ ਨੇ ਇਸ ਵਿਚ ਅਪਣੀ ਤਵੱਜੋ ਨਹੀਂ ਦਿਖਾਈ। ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਅੱਗ ਦਾ ਸਭ ਤੋਂ ਭਿਆਨਕ ਮੰਜ਼ਰ ਉਸ ਸਮੇਂ ਸਾਹਮਣੇ ਆਇਆ ਜਦੋਂ ਜੰਗਲ ਵਿਚ ਰਹਿ ਰਹੇ ਜਾਨਵਰਾਂ ਦੀਆਂ ਅਧਸੜੀਆਂ ਹੋਈਆਂ ਲਾਸ਼ਾਂ ਦੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਬਹੁਤ ਸਾਰੇ ਜਾਨਵਰ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋ ਗਏ ਹਨ। ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਹੀ ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।Image result for amazon hollywood actor fireਐਮਾਜ਼ੋਨ ਦੇ ਜੰਗਲਾਂ ਵਿਚ 2013 ਦੇ ਬਾਅਦ ਤੋਂ ਜਨਵਰੀ ਅਤੇ ਅਗਸਤ ਦੇ ਵਿਚਕਾਰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪੁਲਾੜ ਸਪੇਸ ਸਟੇਸ਼ਨ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਪਿਛਲੇ ਸਾਲ ਹੀ ਐਮਾਜ਼ੋਨ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ 83 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਦੇ ਸ਼ੁਰੂ ਤੋਂ ਹੁਣ ਤੱਕ ਐਮਾਜ਼ੋਨ ਦੇ ਜੰਗਲਾਂ ਵਿਚ 73 ਹਜ਼ਾਰ ਤੋਂ ਜ਼ਿਆਦਾ ਵਾਰ ਅੱਗ ਲੱਗ ਚੁੱਕੀ ਹੈ। ਆਓ ਤੁਹਾਨੂੰ ਦੱਸਦੇ ਆਂ ਕਿ ਕਿਉਂ ਬੇਹੱਦ ਖ਼ਾਸ ਨੇ ਐਮਾਜ਼ੋਨ ਦੇ ਜੰਗਲ ਦਰਅਸਲ ਐਮਾਜ਼ੋਨ ਦੇ ਜੰਗਲਾਂ ਨੂੰ ਦੁਨੀਆ ਦਾ ਫੇਫੜਾ ਕਿਹਾ ਜਾਂਦਾ ਹੈ। ਇਹ ਪੂਰੀ ਦੁਨੀਆ ਵਿਚ ਮੌਜੂਦ ਆਕਸੀਜ਼ਨ ਦਾ 20 ਫ਼ੀਸਦੀ ਹਿੱਸਾ ਪੈਦਾ ਕਰਦਾ ਹੈ। ਇੱਥੇ 16 ਹਜ਼ਾਰ ਤੋਂ ਜ਼ਿਆਦਾ ਪੇੜ ਪੌਦਿਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ ਜਦਕਿ 25 ਲੱਖ ਤੋਂ ਜ਼ਿਆਦਾ ਕੀੜਿਆਂ ਦੀਆਂ ਪ੍ਰਜਾਤੀਆਂ ਵੀ ਇਨ੍ਹਾਂ ਜੰਗਲਾਂ ਵਿਚ ਪਾਈਆਂ ਜਾਂਦੀਆਂ ਹਨ। ਐਮਾਜ਼ੋਨ ਦੇ ਜੰਗਲਾਂ ਵਿਚ ਬਹੁਤ ਸਾਰੇ ਅਜਿਹੇ ਜੀਵ ਜੰਤੂ ਵੀ ਮੌਜੂਦ ਹਨ ਜੋ ਦੁਨੀਆ ਦੇ ਕਿਸੇ ਹੋਰ ਕੋਨੇ ਵਿਚ ਨਹੀਂ ਮਿਲਦੇ। ਫਿਲਹਾਲ ਇਸ ਘਟਨਾ ਨੂੰ ਲੈ ਕੇ ਬ੍ਰਾਜ਼ੀਲ ਵਿਚ ਘਮਾਸਾਣ ਮਚਿਆ ਹੋਇਆ ਹੈ। ਰਾਸ਼ਟਰਪਤੀ ਬੇਲਸੋਨਾਰੋ ਨੇ ਅਪਣੇ ਵਣ ਸੰਭਾਲ ਏਜੰਸੀ ਦੇ ਮੁਖੀ ਨੂੰ ਹਟਾ ਦਿੱਤਾ ਹੈ। ਜਦਕਿ ਬਹੁਤ ਸਾਰੇ ਲੋਕ ਰਾਸ਼ਟਰਪਤੀ ਨੂੰ ਹੀ ਇਸ ਘਟਨਾ ਲਈ ਦੋਸ਼ੀ ਠਹਿਰਾ ਰਹੇ ਹਨ। ਹੈਰਾਨੀ ਦੀ ਗੱਲ ਇਹ ਐ ਕਿ ਅਜੇ ਤਕ ਕਿਸੇ ਸੰਸਥਾ ਜਾਂ ਬ੍ਰਾਜ਼ੀਲ ਸਰਕਾਰ ਨੇ ਇਸ ਅੱਗ ਨੂੰ ਬੁਝਾਉਣ ਲਈ ਠੋਸ ਕਦਮ ਨਹੀਂ ਉਠਾਏ। ਜਦਕਿ ਇਹ ਸ਼ਹਿਰਾਂ ਵੱਲ ਵਧਦੀ ਜਾ ਰਹੀ ਹੈ ਉਧਰ ਵਾਤਾਵਰਣ ਮਾਹਿਰਾਂ ਦਾ ਕਹਿਣਾ ਕਿ ਵਿਸ਼ਵ ਵਿਚ ਆਕਸੀਜ਼ਨ ਦੇ ਵੱਡੇ ਸਰੋਤ ਮੰਨੇ ਜਾਂਦੇ ਇਨ੍ਹਾਂ ਜੰਗਲਾਂ ਨੂੰ ਬਚਾਉਣ ਲਈ ਵਿਸ਼ਵ ਦੇ ਸਮੁੱਚੇ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਯਕੀਨਨ ਤੌਰ ‘ਤੇ ਇਹ ਧਰਤੀ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ।

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *