Home » news » ਸਰਦਾਰ ਨੇ ਕੀਤਾ ਵੱਡੀ ਸਾਜਿਸ਼ ਦਾ ਖੁਲਾਸਾ ਸਰਕਾਰ ਨੇ ਪੰਜਾਬ ਵਿੱਚ ਖੁਦ ਹੜ੍ਹ ਲਿਆਂਦਾ

ਸਰਦਾਰ ਨੇ ਕੀਤਾ ਵੱਡੀ ਸਾਜਿਸ਼ ਦਾ ਖੁਲਾਸਾ ਸਰਕਾਰ ਨੇ ਪੰਜਾਬ ਵਿੱਚ ਖੁਦ ਹੜ੍ਹ ਲਿਆਂਦਾ

ਪੰਜਾਬ ਦਾ ਪਾਣੀ ਹਰਿਆਣੇ ਦਾ ਵੀ ਤੇ ਰਾਜਸਥਾਨ ਦਾ ਵੀ। ਪਰ ਜਦ ਹੜ੍ਹ ਆਵੇ ਤਾਂ ਪਾਣੀ ਕੇਵਲ ਪੰਜਾਬ ਦੇ ਹਿੱਸੇ ਆਉਂਦਾ। ਹਰਿਆਣੇ ‘ਚ ਕੁਦਰਤੀ ਵਹਾਅ ਦੇ ਉਲਟ ਬਣਾਈ ਹਾਂਸੀ-ਬੁਟਾਣਾ ਨਹਿਰ ਕੰਧ ਬਣ ਜਾਂਦੀ ਤੇ ਪਾਣੀ ਵਾਪਸ ਪੰਜਾਬ ਦੇ ਪਿੰਡਾਂ ‘ਚ ਮਾਰ ਕਰਨ ਲੱਗ ਜਾਂਦਾ।
ਹੋਰਾਂ ਨੂੰ ਕੀ ਕਹੀਏ ਸਾਡੇ ਤਾਂ ਪੰਜਾਬੀ ਹੀ ਪੰਜਾਬ ਦੇ ਵੈਰੀ ਬਣ ਗਏ ਹਨ, ਆਪਣੀ ਲੁੱਟ ‘ਤੇ ਵੀ ਲੁੱਟਣ ਵਾਲੇ ਦੇ ਹੱਕ ‘ਚ ਦਲੀਲ ਦਿੰਦੇ ਹਨ।
ਜਿਹੜੇ ਆਖਦੇ ਸਨ ਕਿ ਪਾਣੀ ਪੰਜਾਬ ਦਾ ਨਹੀਂ ਹਿਮਾਚਲ ਦਾ ਹੈ, ਜਦ ਚਾਹੇ ਰੋਕ ਸਕਦਾ, ਹੁਣ ਨਹੀਂ ਦੱਸਦੇ ਕਿ ਹਿਮਾਚਲ ਹੁਣ ਪਾਣੀ ਰੋਕ ਕਿਓਂ ਨਹੀਂ ਰਿਹਾ? ਹੁਣ ਹੜ੍ਹ ਪੰਜਾਬ ‘ਚ ਕਿਓਂ ਆ ਰਹੇ ਹਨ? ਹੁਣ ਭਾਖੜਾ ਡੈਮ ਦੇ ਗੇਟ ਖੋਲ੍ਹਣ ਦੀ ਕੀ ਲੋੜ ਪੈ ਗਈ, ਹਿਮਾਚਲ ਵੱਲ ਨਿਕਾਸ ਕਰ ਦਿੰਦੇ ਵਾਧੂ ਪਾਣੀ ਦਾ!Image result for flood punjabਅੰਤਰਰਾਸ਼ਟਰੀ ਰਿਪੇਰੀਅਨ ਲਾਅ ਇਹੀ ਹੱਕ ਦਿੰਦਾ ਕਿ ਜੋ ਇਲਾਕਾ ਹੜ੍ਹਾਂ ਦੀ ਮਾਰ ਝੱਲਦਾ, ਪਾਣੀ ਵਰਤਣ ਦਾ ਪਹਿਲਾ ਹੱਕ ਵੀ ਉਨ੍ਹਾਂ ਦਾ ਬਣਦਾ, ਵਾਧੂ ਹੋਵੇ ਤਾਂ ਅਗਾਂਹ ਦੇ ਸਕਦਾ। ਪਰ ਭਾਰਤ ‘ਚ ਪੰਜਾਬ ਹਿੱਸੇ ਸਿਰਫ ਹੜ੍ਹ ਆਉੰਦੇ ਹਨ, ਲੋੜ ਵੇਲੇ ਵਰਤਣ ਵਾਸਤੇ ਪਾਣੀ ਨਹੀਂ।capt amarinder singh reviewed flood situation announced 100 crore compensation
ਪੰਜਾਬ ਦੇ ਡੈਮਾਂ ਦਾ ਕੰਟਰੋਲ ਕੇਂਦਰ ਕੋਲ। ਪਾਣੀ ਛੱਡਣਾ ਜਾਂ ਨਹੀਂ ਛੱਡਣਾ, ਇਹ ਫੈਸਲਾ ਵੀ ਕੇਂਦਰ ਕਰਦਾ। ਪੰਜਾਬ ਦੀ ਫਸਲ ਮੰਡੀਆਂ ‘ਚ ਰੋਲਣੀ ਹੈ ਜਾਂ ਖੇਤਾਂ ‘ਚ, ਇਹ ਫੈਸਲਾ ਵੀ ਕੇਂਦਰ ਕਰਦਾ। ਪੰਜਾਬ ਸਿਰਫ ਇਹੀ ਫੈਸਲਾ ਕਰਦਾ ਕਿ ਬਚਣ ਲਈ ਕਿੱਦਾਂ ਹੱਥ-ਪੈਰ ਮਾਰਨੇ, ਉਹ ਵੀ, ਜੋ ਬੰਨ੍ਹੇ ਹੋਏ ਹਨ।
-Gurpreet Singh Sahota

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *