Home » news » ਲੋਹੀਆਂ ਖਾਸ ”ਚ ਇਕ ਹੋਰ ਪਿੰਡ ”ਚ ਟੁੱਟਾ ਬੰਨ੍ਹ

ਲੋਹੀਆਂ ਖਾਸ ”ਚ ਇਕ ਹੋਰ ਪਿੰਡ ”ਚ ਟੁੱਟਾ ਬੰਨ੍ਹ

ਲੋਹੀਆਂ ਖਾਸ ਨੇੜੇ ਪਿੰਡ ਜਾਨੀਆ ਚਾਹਲ ਅਤੇ ਚੱਕ ਮੰਡਾਲਾ ‘ਚ ਦੋ ਬੰਨ੍ਹ ਟੁੱਟਣ ਤੋਂ ਬਾਅਦ ਇਥੋਂ ਕੁਝ ਹੀ ਦੂਰੀ ‘ਤੇ ਸਥਿਤ ਭਾਨੇਵਾਲ ਪਿੰਡ ‘ਚ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਜਾਨੀਆ ਚਾਹਲ ‘ਚ ਟੁੱਟੇ ਬੰਨ੍ਹ ਨਾਲ ਕਰੀਬ ਢਾਈ ਸੌ ਫੁੱਟ ਡੂੰਘਾ ਪਾੜ ਪੈ ਗਿਆ ਹੈ। ਇਸ ਦੇ ਨਾਲ ਹੀ ਭਾਨੇਵਾਲ ਪਿੰਡ ‘ਚ ਟੁੱਟੇ ਬੰਨ੍ਹ ਦੇ ਪਾੜ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ ‘ਤੇ ਆਰਮੀ ਦੇ ਜਾਵਨ ਪਹੁੰਚ ਚੁੱਕੇ ਹਨ, ਜੋ ਕਿ ਰੈਸਕਿਊ ਆਪਰੇਸ਼ਨ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦਾ ਕੰਮ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਮੌਕੇ ‘ਤੇ ਏ. ਡੀ. ਸੀ. ਪੀ. ਵੀ ਮੌਜੂਦ ਹਨ। ਇਸ ਦੇ ਨਾਲ ਹੀ ਅੱਜ ਸੰਤੋਖ ਸਿੰਘ ਚੌਧਰੀ ਵੱਲੋਂ ਵੀ ਲੋਹੀਆਂ ਖਾਸ ‘ਚ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।
ਗੋਬਿੰਦ ਸਾਗਰ ਝੀਲ ‘ਚ ਪਾਣੀ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 2 ਦਿਨ ਤੋਂ ਸਤਲੁਜ ਦਰਿਆ ‘ਚ 19 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨਾਲ ਰੂਪਨਗਰ, ਨਵਾਂਸ਼ਹਿਰ, ਜਲੰਧਰ ਸਮੇਤ ਵੱਖ-ਵੱਖ ਜ਼ਿਲਿਆਂ ‘ਚ ਹੜ੍ਹ ਦੇ ਹਾਲਾਤ ਬਣ ਗਏ ਹਨ। ਅੱਜ ਪਾਣੀ ਦੀ ਫਲੱਡ ਗੇਟਾਂ ਤੋਂ ਮਾਤਰਾ 40 ਹਜ਼ਾਰ ਕਿਊਸਿਕ ਪਾਣੀ ਕਰ ਦਿੱਤੀ ਗਈ ਹੈ।
ਬੰਨ੍ਹ ਨਾਲ ਲੱਗਦੇ ਗੋਬਿੰਗ ਸਾਗਰ ਝੀਲ ‘ਚ ਉਸ ਸਮੇਂ ਬਰਸਾਤ ‘ਚ 3.18 ਲੱਖ ਕਿਊਸਿਕ ਪਾਣੀ ਦੇ ਰਿਕਾਰਡ ਨੂੰ ਤੋੜਦੇ ਪਾਣੀ ਦਾ ਹਿ ਅੰਕੜਾ ਅੱਜ 3.19 ਲੱਖ ਕਿਊਸਿਕ ‘ਤੇ ਜਾ ਪਹੁੰਚਿਆ ਹੈ। ਅੱਜ ਬੀ. ਬੀ. ਐੱਮ. ਬੀ. ਨੇ ਵੀ ਫੈਸਲਾ ਲੈਂਦੇ ਹੋਏ ਭਾਖੜਾ ਦੇ ਫਲੱਡ ਗੇਟ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਪੱਧਰ 19 ਹਜ਼ਾਰ ਤੋਂ ਵੱਧ ਕੇ 40 ਹਜ਼ਾਰ ਕਿਊਸਿਕ ਕਰ ਦਿੱਤਾ, ਜਿਸ ਨਾਲ ਬੰਨ੍ਹ ਤੋਂ ਛੱਡੇ ਜਾਣ ਵਾਲੇ ਪਾਣੀ ‘ਚ ਬਿਜਲੀ ਉਤਪਾਦਨ ਲਈ ਚਲਾਈਆਂ ਜਾ ਰਹੀਆਂ ਟਰਬਾਈਨਾਂ ਤੋਂ 32720 ਕਿਊਸਿਕ ਕੱਢਿਆ ਜਾ ਰਿਹਾ ਹੈ। PunjabKesariਅੱਜ ਭਾਖੜਾ ਬੰਨ੍ਹ ਦਾ ਜਲ ਪੱਧਰ 1681.5 ਫੁੱਟ ਤੱਕ ਜਾ ਚੁੱਕਿਆ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 2.5 ਫੁੱਟ ਜ਼ਿਆਦਾ ਹੈ।
ਭਾਖੜਾ ਡੈਮ ਤੋਂ ਛੱਡੇ ਜਾ ਰਹੇ ਜਲ ਪੱਧਰ ਨਾਲ ਅੱਜ ਨੰਗਲ ਬੰਨ੍ਹ ਤੋਂ ਨਿਕਲਣ ਵਾਲੇ ਸਤਲੁਜ ਦਰਿਆ ਦਾ ਪੱਧਰ ਵੀ 52 ਹਜ਼ਾਰ ਆਕਿਊਸਿਕ ਹੋ ਗਿਆ ਹੈ। ਪਹਿਲਾਂ ਇਹ ਅੰਕੜਾ 32 ਹਜ਼ਾਰ ਸੀ। ਜਿਸ ਤੇਜ਼ੀ ਨਾਲ ਭਾਖੜਾ ਨਾਲ ਲੱਗਦੇ ਗੋਬਿੰਦ ਸਾਗਰ ਝੀਲ ‘ਚ ਪਹਾੜਾਂ ਤੋਂ ਪਾਣੀ ਲਗਾਤਾਰ ਆ ਰਿਹਾ ਹੈ। ਉਸ ਨਾਲ ਆਉਣ ਵਾਲੇ ਦਿਨਾਂ ‘ਚ ਹਾਲਾਤ ਗੰਭੀਰ ਹੋ ਸਕਦੇ ਹਨ। ਭਾਖੜਾ ਬੰਨ੍ਹ ਮੈਨੇਜਮੈਂਟ ਬੋਰਡ ਨੇ ਆਪਣੇ ਸਾਰੇ ਅਧਿਕਾਰੀਆਂ ਦੀ ਡਿਊਟੀ ਜਲ ਪੱਧਰ ਨੂੰ ਲੈ ਕੇ ਲਗਾਈ ਗਈ ਹੈ। ਹਰ ਇਕ ਘੰਟੇ ਬਾਅਦ ਜਲ ਪੱਧਰ ਦੀ ਰਿਪੋਰਟ ਬੋਰਡ ਦੇ ਚੰਡੀਗੜ੍ਹ ਦੇ ਮੁੱਖ ਹੈੱਡਕੁਆਰਟਰ ਨੂੰ ਦਿੱਤੀ ਜਾ ਰਹੀ ਹੈ। ਸਤਲੁਜ ਦਰਿਆ ਤੋਂ ਪਾਣੀ ਵਧਣ ਨਾਲ ਪੰਜਾਬ ‘ਚ ਇਸ ਦਾ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਬੋਰਡ ਨੇ ਜਾਰੀ ਆਦੇਸ਼ ‘ਚ ਭਾਖੜਾ ਡੈਮ ਦੇ ਭਾਖੜਾ ਬੰਨ੍ਹ ਦੇ ਸਾਰੇ ਗੇਟਾਂ ਨੂੰ 8 ਫੁੱਟ ਖੋਲ੍ਹਣ ਦੀ ਗੱਲ ਕਹੀ ਹੈ, ਜਿਸ ਨਾਲ 40 ਹਜ਼ਾਰ ਕਿਊਸਿਕ ਪਾਣੀ ਦੀ ਨਿਕਾਸੀ ਯਕੀਨੀ ਕੀਤੀ ਜਾ ਸਕੇ।

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *