Home » news » ਪੰਜਾਬ ਵਿੱਚ ਆਏ ਹੜ੍ਹ ਤੋਂ ਬਾਅਦ ਇਹਨਾਂ ਸਿੱਖ ਭੈਣਾ ਨੇ ਕੀਤਾ ਸਰਕਾਰ ਨੂੰ ਸਵਾਲ

ਪੰਜਾਬ ਵਿੱਚ ਆਏ ਹੜ੍ਹ ਤੋਂ ਬਾਅਦ ਇਹਨਾਂ ਸਿੱਖ ਭੈਣਾ ਨੇ ਕੀਤਾ ਸਰਕਾਰ ਨੂੰ ਸਵਾਲ

ਲੋਹੀਆਂ ਖਾਸ ਨੇੜੇ ਪਿੰਡ ਜਾਨੀਆ ਚਾਹਲ ਅਤੇ ਚੱਕ ਮੰਡਾਲਾ ‘ਚ ਦੋ ਬੰਨ੍ਹ ਟੁੱਟਣ ਤੋਂ ਬਾਅਦ ਇਥੋਂ ਕੁਝ ਹੀ ਦੂਰੀ ‘ਤੇ ਸਥਿਤ ਭਾਨੇਵਾਲ ਪਿੰਡ ‘ਚ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਜਾਨੀਆ ਚਾਹਲ ‘ਚ ਟੁੱਟੇ ਬੰਨ੍ਹ ਨਾਲ ਕਰੀਬ ਢਾਈ ਸੌ ਫੁੱਟ ਡੂੰਘਾ ਪਾੜ ਪੈ ਗਿਆ ਹੈ। ਇਸ ਦੇ ਨਾਲ ਹੀ ਭਾਨੇਵਾਲ ਪਿੰਡ ‘ਚ ਟੁੱਟੇ ਬੰਨ੍ਹ ਦੇ ਪਾੜ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ ‘ਤੇ ਆਰਮੀ ਦੇ ਜਾਵਨ ਪਹੁੰਚ ਚੁੱਕੇ ਹਨ, ਜੋ ਕਿ ਰੈਸਕਿਊ ਆਪਰੇਸ਼ਨ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦਾ ਕੰਮ ਕਰ ਰਹੇ ਹਨ।  ਪਿੰਡ ਭਰੋਆਣਾ ਤੋਂ ਕਿਸਾਨ ਆਗੂ ਜਥੇਦਾਰ ਸ਼ਮਸ਼ੇਰ ਸਿੰਘ ਭਰੋਆਣਾ ਨੇ ਦੱਸਿਆ ਕਿ ਸਤਲੁਜ ਦਰਿਆ ਵਲੋਂ ਲਗਾਤਾਰ ਤਬਾਹੀ ਮਚਾਈ ਜਾ ਰਹੀ ਹੈ, ਜਦਕਿ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੱਸ ਦੇਈਏ ਕਿ ਅੱਜ ਸਵੇਰੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਖੇਤਰ ਦੇ ਨੇੜਲੇ ਪਿੰਡ ਗਿੱਦੜਪਿੰਡੀ ਦੇ ਖੇਤਰ ‘ਚ ਕਿਸਾਨਾਂ ਵਲੋਂ ਲ਼ਾਏ ਗਏ ਐਡਵਾਂਸ ਧੁੱਸੀ ਬੰਨ੍ਹ ‘ਚ ਪਾੜ ਪੈ ਚੁੱਕਾ ਹੈ, ਜਿਸ ਕਾਰਣ ਪਿੰਡ ਮੁਰਾਜਵਾਲਾ ਤੇ ਨੇੜਲੇ ਇਲਾਕੇ ‘ਚ ਤੇਜ਼ੀ ਨਾਲ ਪਾਣੀ ਭਰ ਗਿਆ ਸੀ। ਇਸ ਤੋਂ ਇਲਾਵਾ ਜਲੰਧਰ ਜ਼ਿਲੇ ਦੇ ਪਿੰਡ ਜਾਨੀਆ ਅਤੇ ਚੱਕ ਬਡਾਲਾ ਨਾਂ ਦੇ 2 ਪਿੰਡਾਂ ਨੂੰ ਜੋੜਨ ਵਾਲਾ ਬੰਨ੍ਹ ਵਿਚਕਾਰੋਂ ਟੁੱਟ ਜਾਣ ਕਾਰਣ ਇਨ੍ਹਾਂ ਪਿੰਡਾਂ ਦੇ ਨੇੜਲੇ 18 ਪਿੰਡ ਇਸ ਪਾਣੀ ਦੀ ਲਪੇਟ ‘ਚ ਆ ਗਏ ਹਨ। PunjabKesariਪਿੰਡਾਂ ‘ਚ ਰਹਿਣ ਵਾਲੇ ਲੋਕਾਂ ਦੇ ਘਰਾਂ ‘ਚ ਪਾਣੀ ਦਾਖਲ ਹੋ ਗਿਆ ਹੈ, ਜਿਸ ਨਾਲ 18 ਪਿੰਡ ਚੱਕ ਬਡਾਲਾ, ਜਾਨੀਆ, ਜਾਨੀਆ ਚਾਹਲ, ਮਹਿਰਾਜਵਾਲਾ, ਗੱਟਾ ਮੁੰਡੀ ਕਸੂ, ਮੁੰਡੀ ਕਸੂ, ਮੁੰਡੀ ਸ਼ਹਿਰੀਆ, ਮੁੰਡੀ ਚੋਹਲੀਅਨ, ਕੰਗ ਖੁਰਦ, ਜਲਾਲਪੁਰ, ਥੇ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫਤਿਹਪੁਰ ਭਾਗਵਾਨ, ਇਸਮਾਈਲਪੁਰ, ਪਿਪਲੀ ਮੀਆਂ, ਗੱਤੀ ਪੀਰਬਕਸ਼ ਅਤੇ ਰਾਏਪੁਰ ਵੀ ਪ੍ਰਭਾਵਿਤ ਹੋਏ ਹਨ।

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *