Home » news » ਪੰਜਾਬ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਥੇ ਕੀਤੀ ਭੰਨਤੋੜ ਮਾਹੌਲ ਖਰਾਬ

ਪੰਜਾਬ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਥੇ ਕੀਤੀ ਭੰਨਤੋੜ ਮਾਹੌਲ ਖਰਾਬ

ਦਿੱਲੀ ‘ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਢਾਹੁਣ ਦੇ ਵਿਰੋਧ ‘ਚ ਵਿਰੋਧ ਕਰ ਰਹੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਖੰਨਾ ‘ਚ ਇਕ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ। ਅਸਲ ‘ਚ ‘ਪੰਜਾਬ ਬੰਦ’ ਦੀ ਕਾਲ ‘ਤੇ ਖੰਨਾ ‘ਚ ਸਾਰੇ ਬਾਜ਼ਾਰਾਂ ਅਤੇ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਸੀ ਪਰ ਸਿਰਫ ਇੱਕੋ ਸਵੀਟ ਸ਼ਾਪ ਖੁੱਲ੍ਹੀ ਸੀ।ਇਸ ‘ਤੇ ਜਦੋਂ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਬੰਦ ਕਰਾਉਣੀ ਚਾਹੀ ਤਾਂ ਦੁਕਾਨਦਾਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ। ਦੱਸ ਦੇਈਏ ਕਿ ਪੰਜਾਬ ਭਰ ‘ਚ ਰਵੀਦਾਸ ਭਾਈਚਾਰੇ ਵਲੋਂ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਮੋਦੀ ਅਤੇ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।ਰਵਿਦਾਸ ਭਾਈਚਾਰੇ ਦਾ ਕਹਿਣਾ ਹੈ ਕਿ ਜਦੋਨ ਤਕ ਮੰਦਰ ਦੇ ਮੁੱਦੇ ‘ਤੇ ਕੋਈ ਹੱਲ ਨਹੀ ਨਿਕਲਦਾ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸੇ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਦਿੱਲੀ ਐਨਐਚ ਬੰਦ ਕਰ ਦਿੱਤਾ ਹੈ। ਕਈ ਥਾਂਵਾਂ ਜਿਵੇਂ ਬਰਨਾਲਾ, ਫ਼ਾਜ਼ਿਲਕਾ, ਹੋਸ਼ਿਆਰਪੁਰ‘ਤੇ ਸਕੂਲ ਅਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ।ਕਈ ਥਾਂਵਾਂ ‘ਤੇ ਹਲਕੀ ਬਾਰਸ਼ ਤੋਂ ਬਾਅਦ ਵੀ ਲੋਕ ਸ਼ਾਂਤਮਈ ਢਮਗ ਨਾਲ ਪ੍ਰਦਾਸ਼ਨ ਕਰ ਰਹੇ ਹਨਪ। ਉਧਰ ਕਿਸੇ ਵੀ ਘਟਨਾ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।

Check Also

ਅੱਜ ਜਲੰਧਰ ਦੇ ਡਾਕਟਰ ਨੇ ਹਰਿਮੰਦਰ ਸਾਹਿਬ ਸਰੋਵਰ ‘ਚ ਛਾਲ ਮਾਰ ਕੇ ਜਾਨ ਦਿੱਤੀ

ਸ੍ਰੀ ਹਰਿੰਮਦਰ ਸਾਹਿਬ ਦੇ ਸਰੋਵਰ ‘ਚ ਇਕ ਵਿਅਕਤੀ ਵੱਲੋਂ ਛਾਲ ਮਾਰ ਕੇ Khudkhushi ਕਰ ਲੈਣ …

Leave a Reply

Your email address will not be published. Required fields are marked *