Home » news » ਪੰਜਾਬ ਬੰਦ ਦੌਰਾਨ ਜਾਮ ”ਚ ਫਸੇ ਲੋਕਾਂ ਲਈ ਮਸੀਹਾ ਬਣ ਬਹੁੜਿਆ ਸਿੱਖ

ਪੰਜਾਬ ਬੰਦ ਦੌਰਾਨ ਜਾਮ ”ਚ ਫਸੇ ਲੋਕਾਂ ਲਈ ਮਸੀਹਾ ਬਣ ਬਹੁੜਿਆ ਸਿੱਖ

ਦਿੱਲੀ ਦੇ ਤੁਗਲਕਾਬਾਦ ਵਿਚ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। ਬੰਦ ਦੌਰਾਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਲੁਧਿਆਣਾ ਵਿਖੇ ਬੰਦ ‘ਚ ਫਸੇ ਲੋਕਾਂ ਲਈ ਇਕ ਸਿੱਖ ਨੌਜਵਾਨ ਮਸੀਹਾ ਬਣ ਬਹੁੜਿਆ ਅਤੇ ਇਸ ਬੰਦ ਦੌਰਾਨ ਜਲ ਦੀ ਸੇਵਾ ਨਿਭਾਈ। ਬੰਦ ਕਾਰਨ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਚ ਲੰਬਾ ਜਾਮ ਲੱਗਾ ਹੋਇਆ ਸੀ, PunjabKesariਇਸ ਦੌਰਾਨ ਇਕ ਸਿੱਖ ਨੌਜਵਾਨ ਪਿੱਠ ‘ਤੇ ਪਾਣੀ ਵਾਲੀ ਟੈਂਕੀ ਲੈ ਕੇ ਪਿਆਸੇ ਰਾਹਗੀਰਾਂ ਨੂੰ ਪਾਣੀ ਪਿਆਉਂਦਾ ਨਜ਼ਰ ਆਇਆ। ਦੱਸਣਯੋਗ ਹੈ ਕਿ ਦਿੱਲੀ ਦੇ ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, PunjabKesariਇਸ ਬੰਦ ਦੀ ਕੋਲ ਨੂੰ ਪੰਜਾਬ ਭਰ ਵਿਚ ਕੁਝ ਕੁ ਥਾਵਾਂ ਨੂੰ ਛੱਡ ਕੇ ਭਰਵਾਂ ਹੁੰਗਾਰਾ ਮਿਲਿਆ ਅਤੇ ਮੀਂਹ ਦੇ ਬਾਵਜੂਦ ਲੋਕ ਸੜਕਾਂ ‘ਤੇ ਉਤਰੇ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।

Check Also

ਅੱਜ ਜਲੰਧਰ ਦੇ ਡਾਕਟਰ ਨੇ ਹਰਿਮੰਦਰ ਸਾਹਿਬ ਸਰੋਵਰ ‘ਚ ਛਾਲ ਮਾਰ ਕੇ ਜਾਨ ਦਿੱਤੀ

ਸ੍ਰੀ ਹਰਿੰਮਦਰ ਸਾਹਿਬ ਦੇ ਸਰੋਵਰ ‘ਚ ਇਕ ਵਿਅਕਤੀ ਵੱਲੋਂ ਛਾਲ ਮਾਰ ਕੇ Khudkhushi ਕਰ ਲੈਣ …

Leave a Reply

Your email address will not be published. Required fields are marked *