Home » Punjab » ਨੀਟੂ ਸ਼ਟਰਾਂ ਵਾਲੇ ਦੀ ਬੇਟੀ ਦੇ ਹਾਦਸੇ ਦਾ CCTV ਵੀਡੀਓ ਆਇਆ ਸਾਹਮਣੇ

ਨੀਟੂ ਸ਼ਟਰਾਂ ਵਾਲੇ ਦੀ ਬੇਟੀ ਦੇ ਹਾਦਸੇ ਦਾ CCTV ਵੀਡੀਓ ਆਇਆ ਸਾਹਮਣੇ

ਅੱਜ ਨੀਟੂ ਸ਼ਟਰਾਂ ਵਾਲੇ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਬੇਟੀ ਅੱਜ ਆਟੋ ‘ਚ ਜਾ ਰਹੀ ਸੀ ਕਿ ਅਚਾਨਕ ਉਹ ਆਟੋ ਤੋਂ ਹੇਠਾਂ ਡਿੱਗ ਗਈ ਅਤੇ ਕਾਰ ਉਸ ਦੇ ਉੱਪਰੋਂ ਲੰਘ ਗਈ।ਹਾਦਸੇ ‘ਚ ਨੀਟੂ ਦੀ ਬੇਟੂ ਸਾਕਸ਼ੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਨੂੰ ਨਜ਼ਦੀਕ ਪੈਂਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਨੀਟੂ ਸ਼ਟਰਾਂ ਵਾਲੇ ਦੀ ਬੇਟੀ ਦੀ ਮੌਤ ਦਾ ਰੋਸ ਪੂਰੇ ਪੰਜਾਬ ਵਿਚ ਜਿਤਾਇਆ ਜਾ ਰਿਹਾ ਹੈ ਤੇ ਲੋਕਾਂ ਦੇ ਚਿਹਰਿਆਂ ਤੇ ਕਾਫ਼ੀ ਗਮੀ ਹੈ ਹਾਲਾਂਕਿ ਨੀਟੂ ਸ਼ਟਰਾਂ ਵਾਲੇ ਦੀ ਆਪਣੀ ਬੇਟੀ ਦੀ ਮੌਤ ਤੇ ਡੂੰਘੇ ਸਦਮੇ ਵਿਚ ਚਲੇ ਗਏ ਹਨ ਤੇ ਉਹਨਾਂ ਦੀ ਬੇਟੀ ਦੀ ਭਿਆਨਕ ਮੌਤ ਦੀ ਪੂਰੀ ਵੀਡੀਓ CCTV ਕੈਮਰੇ ਵਿਚ ਕੈਦ ਹੋ ਗਈ ਜਿਸ ਨੂੰ ਦੇਖਣ ਨੂੰ ਬਾਅਦ ਹਰ ਕਿਸੇ ਦੇ ਰੌਗਟੇ ਖੜ੍ਹੇ ਹੋ ਜਾਂਦੇ ਹਨ ਕੁੜੀ ਦੀ ਉਮਰ 9 ਸਾਲ ਦੀ ਹੈ। ਨੀਟੂ ਨੇ ਦੱਸਿਆ ਕਿ ਉਸ ਦੀ ਬੇਟੀ ਸਾਕਸ਼ੀ ਦੁਆਬਾ ਆਰੀਆ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਹੈ ਤੇ ਅੱਜ ਛੁੱਟੀ ਤੋਂ ਬਾਅਦ ਜਦੋਂ ਆਟੋ ਵਿਚ ਬੈਠਣ ਲੱਗੀ ਤਾਂ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਾਰ ਉਸ ਦੇ ਉੱਪਰੋਂ ਲੰਘ ਗਈ। ਜਿਸ ਦੀ ਹਾਲਤ ਕਾਫ਼ੀ ਗੰਭੀਰ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Check Also

College ਦੀਆਂ ਕੁੜੀਆਂ ਨੂੰ ਕਰਦਾ ਸੀ ਤੰਗ | Driver ਬੀਬੀ ਨੇ ਚੰਗਾ ਸਬਕ ਦਿੱਤਾ

ਛੇੜਖਾਨੀ ਦੀਆਂ ਘਟਨਾਵਾਂ ਸਮਾਜ ਵਿਚ ਨਿੱਤ ਵਾਪਰਦੀਆਂ ਹਨ। ਗੀਤ-ਫ਼ਿਲਮਾਂ-ਨਾਟਕ ਜਿਨਾਂ ਵਿਚ ਦਿਖਾਏ ਜਾਂਦੇ ਅਜਿਹੇ ਦ੍ਰਿਸ਼ …

Leave a Reply

Your email address will not be published. Required fields are marked *