Home » news » ਜੇ ਉਦੋਂ ਹਿੰਦੂਆਂ ਲਈ ਲੜੇ ਸੀ ਤਾਂ ਅੱਜ ਤੁਹਾਡੇ ਲਈ ਵੀ ਲੜਾਂਗੇ

ਜੇ ਉਦੋਂ ਹਿੰਦੂਆਂ ਲਈ ਲੜੇ ਸੀ ਤਾਂ ਅੱਜ ਤੁਹਾਡੇ ਲਈ ਵੀ ਲੜਾਂਗੇ

ਭਾਰਤੀ ਹਕੂਮਤ ਦੀ ਸਰਪ੍ਰਸਤੀ ਅਧਨਿ ਕੁਝ ਫਿਰਕਾਪ੍ਰਸਤ ਲੋਕਾਂ ਵਲੋਂ ਆਮ ਅਮਨ ਪਸੰਦ ਨਾਗਰਿਕਾਂ ਨੂੰ ਦਸ਼ਰਥ ਪੁੱਤਰ ਰਾਜਾ ਰਾਮ ਨੂੰ ਭਗਵਾਨ ਦੇ ਰੂਪ ਵਿੱਚ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਕਸ਼ਮੀਰੀ ਬੱਚੀਆਂ ਦੇ ਬਾਰੇ ਇਤਰਾਜਯੋਗ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ।ਉਸ ਦੇ ਜਵਾਬ ਵਿੱਚਸਰਬ ਧਰਮ ਸੰਮੇਲਨ ਦੌਰਾਨ ਕੀਤਾ ਇਹ ਲੈਕਚਰ ਹੈ ਜਿਸ ਨੂੰ ਤੁਸੀਂ ਸੁਣ ਸਕਦੇ ਹੋ। ਹਿੰਦੀ ਵਿੱਚ ਇਸ ਕਰਕੇ ਕਰਨਾ ਪਿਆ ਕਿ ਜਿਆਦਾਤਰ ਸੁਣਨ ਵਾਲੇ ਪੰਜਾਬੀ ਬੋਲੀ ਤੋਂ ਜਾਣਕਾਰ ਨਹੀਂ ਸਨ। ਡਾ. ਰੂਪ ਸਿੰਘ ਨੇ ਕਿਹਾ ਕਿ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉਥੋਂ ਦੀਆਂ ਮਹਿਲਾਵਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਆਪਣੇ ਹੀ ਦੇਸ਼ ਵਿੱਚ ਕਸ਼ਮੀਰ ਦੀਆਂ ਧੀਆਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਦਰਵਾਜ਼ੇ ਕਸ਼ਮੀਰੀ ਔਰਤਾਂ ਲਈ ਖੋਲ੍ਹ ਦਿੱਤੇ ਗਏ ਹਨ। ਲੋੜ ਪੈਣ ਉੱਤੇ ਉਨ੍ਹਾਂ ਨੂੰ ਗੁਰੂ ਘਰਾਂ ਵਿੱਚੋਂ ਹਰ ਤਰਾਂ ਦੀ ਮਦਦ ਮੁਹਈਆ ਕਰਵਾਈ ਜਾਵੇਗੀ ਧਾਰਾ 370 ਦਾ ਕੀ ਅਸਰ ਸੀ?Image result for 370 kashmir
ਧਾਰਾ 370 ਤਹਿਤ ਭਾਰਤੀ ਸੰਵਿਧਾਨ ਦੀ ਧਾਰਾ 1 ਅਤੇ ਧਾਰਾ 370 ਨੂੰ ਛੱਡ ਕੇ ਬਾਕੀ ਭਾਰਤੀ ਸੰਵਿਧਾਨ ਜੰਮੂ ਅਤੇ ਕਸ਼ਮੀਰ ਉੱਤੇ ਲਾਗੂ ਨਹੀਂ ਸੀ ਹੁੰਦਾ ਅਤੇ ਇਸ ਤਹਿਤ ਜੰਮੂ ਅਤੇ ਕਸ਼ਮੀਰ ਨੂੰ ਆਪਣਾ ਵੱਖਰਾ ਸੰਵਿਧਾਨ ਘੜ੍ਹਨ ਦਾ ਅਖਤਿਆਰ ਹਾਸਲ ਸੀ।ਇਸ ਧਾਰਾ ਤਹਿਤ ਭਾਰਤੀ ਪਾਰਲੀਮੈਂਟ ਉੱਤੇ ਜੰਮੂ ਤੇ ਕਸ਼ਮੀਰ ਵਿਚ ਭਾਰਤੀ ਕਾਨੂੰਨ ਲਾਗੂ ਕਰਨ ਦੀ ਰੋਕ ਸੀ। ਕਸ਼ਮੀਰ ਦੀ ‘ਰਲੇਵੇਂ ਦੀ ਸੰਧੀ’ ਵਿਚ ਚਾਰ ਮੁੱਖ ਸਿਰਲੇਖਾਂ – ਰੱਖਿਆ, ਵਿਦੇਸ਼ ਮਾਮਲੇ, ਸੰਚਾਰ ਅਤੇ ਹੋਰ ਸੰਬੰਧਤ ਮਸਲੇ, ਤਹਿਤ ਜਿਹੜੇ ਮਾਮਲਿਆਂ ਉੱਤੇ ਕੇਂਦਰ ਨੂੰ ਅਖਤਿਆਰ ਦੇ ਦਿੱਤੇ ਗਏ ਸਨ, ਉਨ੍ਹਾਂ ਬਾਰੇ ਕਿਸੇ ਵੀ ਕੇਂਦਰੀ ਕਾਨੂੰਨ ਨੂੰ ਜੰਮੂ-ਕਸ਼ਮੀਰ ਵਿਚ ਲਾਗੂ ਕਰਨ ਲਈ ਸਿਰਫ ਸੂਬਾ ਸਰਕਾਰ ਨਾਲ ਸਲਾਹ ਕਰਨ ਦੀ ਹੀ ਲੋੜ ਸੀ ਪਰ ਇਸ ਤੋਂ ਇਲਾਵਾ ਹੋਰਨਾਂ ਮਾਮਲਿਆਂ ਬਾਰੇ ਕੇਂਦਰੀ ਕਾਨੂੰਨ ਜੰਮੂ-ਕਸ਼ਮੀਰ ਵਿਚ ਲਾਗੂ ਕਰਨ ਲਈ ਸੂਬਾ Image result for 370 kashmirਸਰਕਾਰ ਦੀ ਸਹਿਮਤੀ ਲਾਜ਼ਮੀ ਸੀ।ਇਸ ਧਾਰਾ ਤਹਿਤ ਭਾਰਤੀ ਸੰਵਿਧਾਨ ਦੀਆਂ ਹੋਰ ਮੱਦਾਂ ਨੂੰ ਰਾਸ਼ਟਰਪਤੀ ਦੇ ਹੁਕਮਾਂ ਤਹਿਤ ਜੰਮੂ ਅਤੇ ਕਸ਼ਮੀਰ ਵਿਚ ਲਾਗੂ ਕੀਤਾ ਜਾ ਸਕਦੀ ਸੀ ਪਰ ਇਸ ਲਈ ਜੰਮੂ ਅਤੇ ਕਸ਼ਮੀਰ ਦੀ ਸੰਵਿਧਾਨ ਸਭਾ ਦੀ ਸਹਿਮਤੀ ਜਰੂਰੀ ਸੀ।

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *