ਪੰਜਾਬ ’ਚ ਆਏ ਹੜ੍ਹਾਂ ਨੇ ਜਿੱਥੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ, ਉਥੇ ਹੀ ਕਈਆਂ ਦੀਆਂ ਜਾਨਾਂ ਜਾਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹੜ੍ਹਾਂ ਦੇ ਕਾਰਨ ਜਲੰਧਰ ਦੇ ਕਈ ਪਿੰਡਾਂ ਸਮੇਤ ਸੁਲਤਾਨਪੁਰ ਲੋਧੀ ਅਤੇ ਫਿਲੌਰ ਦੇ ਪਿੰਡਾਂ ’ਚ ਭਾਰੀ ਪਾਣੀ ਭਰ ਜਾਣ ਕਰਕੇ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ। ਗਿੱਦੜਪਿੰਡੀਨੇੜੇ ਮੰਡਾਲਾ ਪਿੰਡ ਵਿਖੇ ਪਏ ਪਾੜ ਨੂੰ ਅੱਜ ਲੋਕਾਂ ਦੇ ਸਹਿਯੋਗ ਨਾਲ ਪੂਰ ਲਿਆ ਗਿਆ ਹੈ।ਮਾਝੇ, ਮਾਲਵੇ ਅਤੇ ਦੁਆਬੇ ਤੋਂ ਲੋਕ ਟਰਾਲੀਆਂ ’ਚ ਮਿੱਟੀ ਪਾ-ਪਾ ਕੇ ਲਿਆਏ ਅਤੇ ਬੰਨ੍ਹ ਨੂੰ ਬੰਨਿ੍ਹਆ। ਇਸ ’ਚ ਬੰਨ੍ਹ ਸੰਭਾਲ ਕਮੇਟੀ ਦਾ ਪੂਰਾ ਸਹਿਯੋਗ ਰਿਹਾ ਹੈ। ਸਤਿਕਾਰ ਕਮੇਟੀ ਦੇ ਮੁਖੀ ਸੁਰਜੀਤ ਸਿੰਘ ਖੋਸਾ ਅਤੇ ਇਲਾਕੇ ਦੇ ਲੋਕਾਂ ਨੇ ਬੰਨ੍ਹ ਨੂੰ ਬੰਨ੍ਹਣ ’ਚ ਪੂਰਾ ਸਹਿਯੋਗ ਦਿੱਤਾ। ਦੱਸਣਯੋਗ ਹੈ ਕਿ ਬੀਤੇ 4-5 ਦਿਨਾਂ ਤੋਂ ਇਸ ਪਾੜ ਨੂੰ ਬੰਨ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ।
ਹਾਲਾਂਕਿ ਹੀ ਉਥੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ ਚੁੱਕੇ ਗਏ ਹਨ। ਕੁਲਵਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਪਾੜ ਨੂੰ ਪੂਰਨ ’ਚ ਕੋਈ ਭੂੂਮਿਕਾ ਨਹੀਂ ਨਿਭਾਈ ਗਈ ਸਗੋਂ ਲੋਕ ਲਹਿਰ ਦੇ ਸਦਕਾ ਹੀ ਇਸ ਪਾੜ ਨੂੰ ਪੂਰਿਆ ਗਿਆ ਹੈ।
Check Also
ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ
ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …