ਪੰਜਾਬ ਦੇ ਵਿੱਚ ਸੱਪਾਂ ਦੀਆਂ ਭਾਵੇਂ ਜਿਆਦਾ ਜਹਿਰੀਲੀਆਂ ਕਿਸਮਾਂ ਘੱਟ ਹੀ ਪਾਈਆਂ ਜਾਂਦੀਆਂ ਹਨ ਫਿਰ ਵੀ ਘੱਟ ਜਹਿਰੀਲੇ ਸੱਪਾਂ ਦੇ ਜ਼ਹਿਰ ਨਾਲ ਵੀ ਵਿਅਕਤੀ ਇਲਾਜ਼ ਪੱਖੋਂ ਆਪਣੀ ਜਾਨ ਗਵਾ ਬੈਠਦਾ ਹੈ। ਪੰਜਾਬ ਵਿੱਚ ਅੰਧ ਵਿਸ਼ਵਾਸ ਅਜੇ ਵੀ ਇਸ ਕਦਰ ਫੈਲਿਆ ਹੋਇਆ ਹੈ ਕਿ ਪਿੰਡਾਂ ‘ਚ ਰਹਿਣ ਵਾਲੇ ਲੋਕ ਸੱਪ ਦੇ ਕੱਟੇ ਵਿਅਕਤੀ ਨੂੰ ਕਿਸੇ ਸਾਧ ਸੰਤ ਤੋਂ ਹਥੌਲਾ ਜਾਂ ਫਾਂਡਾ ਕਰਵਾਉਂਦੇ ਆਮ ਦੇਖੇ ਜਾ ਸਕਦੇ ਹਨ।ਦੇਖਣ ਵਿੱਚ ਆਇਆ ਹੈ ਕਿ ਸੱਪ ਕੱਟੇ ਦਾ ਹਥੌਲਾ ਜਾਂ ਫਾਂਡਾ ਐਨਾ ਪ੍ਰਚੱਲਿੱਤ ਇਸ ਲਈ ਹੋਇਆ ਕਿਉਂਕਿ ਸਾਰੇ ਸੱਪ ਜ਼ਹਿਰੀਲੇ ਹੀਂ ਹੁੰਦੇ। 80 ਪ੍ਰਤੀਸ਼ਤ ਸੱਪਾਂ ਦੇ ਕੱਟਣ ਨਾਲ ਵਿਅਕਤੀ ਨੂੰ ਮਾਮੂਲੀ ਘਬਰਾਹਟ ਤੋਂ ਇਲਾਵਾ ਕੋਈ ਜਾਨ ਲੇਵਾ ਖਤਰਾ ਪੈਦਾ ਨਹੀਂ ਹੁੰਦਾ। ਜਦੋਂ ਕਿ ਇਸ ਤਰ੍ਹਾਂ ਦੇ ਘੱਟ ਜ਼ਹਿਰੀਲੇ ਸੱਪਾਂ ਦੇ ਕੱਟ ਦੇਣ ਤੋਂ ਬਾਅਦ ਜਖਮੀਂ ਵਿਅਕਤੀ ਨੂੰ ਸਾਧ ਤੋਂ ਹਥੌਲਾ ਜਾਂ ਫਾਂਡਾ ਕਰਵਾ ਕੇ ਠੀਕ ਹੋਇਆ ਮੰਨਿਆ ਜਾਂਦਾ ਹੈ। ਇਸ ਵਿੱਚ ਸਾਧ ਸੰਤ ਦਾ ਉੱਕਾ ਵੀ ਰੋਲ ਨਹੀਂ ਹੁੰਦਾ , ਵਿਅਕਤੀ ਦੀ ਜਾਨ ਸੱਪ ਦੇ ਘੱਟ ਜ਼ਹਿਰੀਲਾ ਹੋਣ ਕਰਕੇ ਬਚਦੀ ਹੈ।
ਖਤਰਨਾਕ ਸੱਪ ਦੇ ਕੱਟੇ ਦਾ ਇਲਾਜ਼ ਕਿਵੇਂ ਕਰੀਏ ( Snake bite treatment)ਅੱਜਕੱਲ ਬਰਸਾਤਾਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ ਅਤੇ ਇਸ ਮੌਸਮ ਵਿੱਚ ਸੱਪ ਆਮ ਤੌਰ ਤੇ ਖੇਤਾਂ ਜਾਂ ਘਰਾਂ ਵਿੱਚ ਵੀ ਦੇਖਣ ਨੂੰ ਮਿਲ ਜਾਂਦੇ ਹਨ। ਅਗਰ ਕਿਸੇ ਵੀ ਵਿਅਕਤੀ, ਬੱਚੇ ਜਾਂ ਬਜ਼ੁਰਗ ਨੂੰ ਕਿਸੇ ਖਤਰਨਾਕ ਜ਼ਹਿਰੀਲੇ ਸੱਪ ਨੇ ਕੱਟ ਲਿਆ ਹੋਵੇ ਤਾਂ ਇਸ ਵਿੱਚ ਵੀ ਘਬਰਾਉਣ ਦੀ ਲੋੜ ਨਹੀਂ। ਤੁਹਾਡੇ ਵੱਲੋਂ ਪਹਿਲੇ 10 ਮਿੰਟ ਵਿੱਚ ਦਿਤੀ ਗਈ ਮੁੱਢਲੀ ਸਹਾਇਤਾ ਵੀ ਉਸ ਵਿਅਕਤੀ ਦੀ ਜਾਨ ਬਗਚਾ ਸਕਦੀ ਹੈ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਲਦ ਤੋਂ ਜਲਦ ਨਜ਼ਦੀਕੀ ਹਸਪਤਾਲ ਵਿਚ ਜਾਣਾ ਜਰੂਰੀ ਹੈ।
ਸਭ ਤੋਂ ਪਹਿਲਾਂ ਜਿਸ ਥਾਂ ਤੇ ਸੱਪ ਨੇ ਕੱਟਿਆ ਹੈ ਉਸ ਤੋਂ ਉੱਪਰ ਦੇ ਸਰੀਰ ਦੇ ਹਿੱਸੇ ਨੂੰ ਕਿਸੇ ਕੱਪੜੇ ਨਾਲ ਕਸ ਕੇ ਬੰਨ ਦਿੱਤਾ ਜਾਵੇ ਤਾਂ ਜ ਸੱਪ ਦਾ ਜ਼ਹਿਰ ਬਾਕੀ ਖੂਨ ਵਿੱਚ ਮਿਲ ਕੇ ਇਨਸਾਨ ਦੀ ਮੌਤ ਦਾ ਕਾਰਨ ਨਾ ਬਣੇ।
ਇਸ ਤੋਂ ਬਾਅਦ ਜਖਮ ਵਾਲੇ ਸਥਾਨ ਨੂੰ ਸਾਬਣ ਜਾਂ ਲਾਲ ਦਵਾਈ ਨਾਲ ਵਾਰ ਵਾਰ ਧੋਣਾ ਚਾਹੀਦਾ ਹੈ।ਜ਼ਹਿਰ ਨੂੰ ਕਿਸੇ ਸਹੀ ਤਰੀਕੇ ਨਾਲ ਬਾਹਰ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੱਪ ਕੱਟੇ ਵਿਅਕਤੀ ਨੂੰ ਬੇਹੋਸ਼ ਹੋਣ ਤੋਂ ਬਚਾਉਣ ਲਈ ਉਸਨੂੰ ਬਣਾਉਟੀ ਸਾਂਹ ਵੀ ਦੇਣਾ ਪੈ ਸਕਦਾ ਹੈ। ਸਭ ਤੋਂ ਜਰੂਰੀ ਪ੍ਰਕਿਰਿਆ ਜੋ ਹੈ ਉਹ ਇਹ ਹੈ ਕਿ ਹੋਮਮਿਓਪੈਥੀ ਦੇ ਵਿਚ ਸੱਪ ਦੇ ਜ਼ਹਿਰ ਦੇ ਅਸਰ ਨੂੰ ਰੋਕਣ ਲਈ ਕਾਫੀ ਵਧੀਆ ਦਵਾਈ ਮਾਰਕੀਟ ਵਿੱਚ ਮਿਲਦੀ ਹੈ। ਇਹਨਾਂ ਵਿੱਚ NINJA TRIPUDIANS ਨਾਮਕ ਦਵਾਈ ਨੂੰ 10-10 ਮਿੰਟ ਦੇ ਫਾਸਲੇ ਬਾਅਦ ਇੱਕ ਇੱਕ ਬੂੰਦ 3-4 ਵਾਰ ਦੇਣ ਨਾਲ ਖਤਰਨਾਕ ਤੋਂ ਖਤਰਨਾਕ ਸੱਪ ਦੇ ਕੱਟੇ ਹੋਏ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਦਵਾਈ ਦੀ ਕੀਮਤ ਸਿਰਫ 40-50 ਰਪਏ ਹੀ ਹੈ। ਇਸ ਦਵਾਈ ਨੂੰ ਅਸੀਂ ਆਪਣੇ ਖੇਤ ਵਾਲੇ ਕੋਠਿਆਂ ਅਤੇ ਘਰਾਂ ਦੇ ਨਾਲ ਨਾਲ ਆਪਣੀਆਂ ਗੱਡੀਆਂ ਦੇ ਮੁੱਢਲੀ ਸਹਾਇਤਾ ਡੱਬੇ ਵਿੱਚ ਵੀ ਰੱਖ ਸਕਦੇ ਹਾਂ ਤਾਂ ਜੋ ਲੋੜ ਪੈਣ ਤੇ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਸੱਪ ਦੇ ਜ਼ਹਿਰ ਨੂੰ ਕੱਟਣ ਦਾ ਇਹ ਦਵਾਈ ਸਭ ਤੋਂ ਵੱਡਾ ਰਾਮਬਾਣ ਇਲਾਜ਼ ਹੈ। ਇਕ ਸ਼ੀਸ਼ੀ ਦਵਾਈ ਨਾਲ 500 ਸੱਪ ਦੇ ਕੱਟੇ ਹੋਏ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਮੁੱਢਲੀ ਸਹਾਇਤਾ ਦੇਣ ਤੋਂ ਬਾਅਧ ਜਲਦ ਤੋਂ ਜਲਦ ਪੀੜਤ ਨੂੰ ਨਜਦੀਕੀ ਹਸਪਤਾਲ ਵਿੱਚ ਪਹੁੰਚਾਇਆਂ ਜਾਵੇ।
Check Also
ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ
ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …