Home » news » ਅੱਜ ਫਗਵਾੜੇ ਧਰਨੇ ਦੌਰਾਨ ਜਦ ਸਰਦਾਰ ਨੌਜਵਾਨ ਨੇ ਫੜ੍ਹ ਲਿਆ ਮਾਇਕ ਫਿਰ ਲੋਕ ਦੇਖਦੇ ਰਹਿ ਗਏ

ਅੱਜ ਫਗਵਾੜੇ ਧਰਨੇ ਦੌਰਾਨ ਜਦ ਸਰਦਾਰ ਨੌਜਵਾਨ ਨੇ ਫੜ੍ਹ ਲਿਆ ਮਾਇਕ ਫਿਰ ਲੋਕ ਦੇਖਦੇ ਰਹਿ ਗਏ

ਦਿੱਲੀ ਤੁਗਲਕਾਬਾਦ ਦਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿਚ ਰਵਿਦਾਸ ਭਾਈਚਾਰੇ ਵਲੋਂ ਬੰਦ ਦਾ ਸੱਦਾ ਹੈ। ਇਸ ਮੌਕੇ ਥਾਂ ਥਾਂ ਤੇ ਸ਼ਾਂਤੀਮਾਈ ਬੰਦ ਚਲ ਰਿਹਾ ਹੈ। ਪੰਜਾਬ ਦਾ ਫਗਵਾੜਾ ਸ਼ਹਿਰ ਜਿਥੇ ਦਲਿਤ ਕਿਹਾ ਜਾਂਦਾ ਭਾਈਚਾਰਾ ਤੇ ਸਿੱਖ ਜਥੇਬੰਦੀਆਂ ਰਲਕੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਇਸ ਬੰਦ ਵਿਚ ਹਿੱਸਾ ਪਾ ਰਹੇ ਹਨ। ਫਗਵਾੜਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿਥੇ ਸਿੱਖ-ਦਲਿਤ ਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨ ਰਲਕੇ ਹਿੰਦੂਤਵੀ ਅਨਸਰਾਂ ਨੂੰ ਨੱਥ ਪਾਉਂਦੇ ਹਨ। ਅਜਿਹੇ ਵਿਚ ਅੱਜ ਦੇ ਬੰਦ ਦੌਰਾਨ sikhs for equality ਵਲੋਂ ਸੁਖਦੇਵ ਸਿੰਘ ਵਲੋਂ ਇਸ ਬੰਦ ਮੌਕੇ ਦਿੱਤੀ ਸਪੀਚ ਜੋ ਸਿੱਖਾਂ-ਦਲਿਤਾਂ ਤੇ ਹਿੰਦੂਤਵੀ ਧਿਰਾਂ ਦੇ ਸਾਂਝੇ ਹਮਲੇ ਨੂੰ ਉਜਾਗਰ ਕਰਦੀ ਹੈ। ਪੰਜਾਬ ਬੰਦ ਤਹਿਤ ਰਵਿਦਾਸ ਭਾਈਚਾਰੇ ਦੇ ਲੋਕ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸੂਬੇ ਵਿੱਚ ਜ਼ਿਆਦਾਤਰ ਥਾਵਾਂ ‘ਤੇ ਬਾਜ਼ਾਰ ਬੰਦ ਰਹੇ ਤੇ ਸੜਕੀ ਆਵਾਜਾਈ ਠੱਪ ਹੋ ਗਈ। ਬੱਸਾਂ ਨਹੀਂ ਚੱਲੀਆਂ। ਪੰਜਾਬ ਬੰਦ ਦੌਰਾਨ ਕਈ ਹਾਈਵੇਅ ਜਾਮ, ਆਵਾਜਾਈ ਪ੍ਰਭਾਵਿਤਬੰਦ ਸਮਰਥਕਾਂ ਨੇ ਲੁਧਿਆਣਾ ਨੇੜੇ ਰੇਲ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ।
ਇਸ ਤੋਂ ਬਾਅਦ ਵਿੱਚ ਲਗਪਗ ਦੋ ਘੰਟਿਆਂ ਬਾਅਦ ਟਰੈਕ ਚਾਲੂ ਹੋਇਆ ਤੇ ਰੇਲ ਗੱਡੀਆਂ ਚਲਾਈਆਂ ਗਈਆਂ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਬਟਾਲਾ ‘ਚ ਰੇਲਵੇ ਟਰੈਕ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਰੇਲਵੇ ਟਰੈਕ ‘ਤੇ ਬੈਠ ਗਏ। ਪੰਜਾਬ 'ਚ ਕਈ ਥਾਈਂ ਹਿੰਸਾ, ਪੁਲਿਸ ਵੱਲੋਂ ਹਵਾਈ ਫਾਇਰ, ਆਵਾਜਾਈ ਠੱਪਅੱਜ ਜ਼ਿਆਦਾਤਰ ਥਾਵਾਂ ‘ਤੇ ਸਕੂਲ ਵੀ ਬੰਦ ਰਹੇ। ਉੱਧਰ ਨਵਾਂਸ਼ਹਿਰ ਵਿੱਚ ਵੀ ਦੁਕਾਨਾਂ ਬੰਦ ਕਰਨ ਦੀ ਜ਼ਬਰਦਸਤੀ ਕੋਸ਼ਿਸ਼ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੋਈ ਪਰ ਪੁਲਿਸ ਨੇ ਆ ਕੇ ਮਾਹੌਲ ਸਾਂਭ ਲਿਆ। ਪੁਲਿਸ ਅਧਿਕਾਰੀਆਂ ਨੇ ਦੋਵਾਂ ਪੱਖਾਂ ਨੂੰ ਸ਼ਾਂਤ ਕੀਤਾ।

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *